Our Blog

ਹਰਿਮੰਦਿਰ, ਗੋਲਡਨ ਟੈਂਪਲ, ਸਵਰਣ ਮੰਦਿਰ, ਸਿੱਖਾਂ ਦਾ ਮੱਕਾ ਕਿ ਦਰਬਾਰ ਸਾਹਿਬ ?

ਗੁਰੂ ਕਾ ਚੱਕ ਜਿਸਦਾ ਨਾਮ ਗੁਰੂ ਕਾਲ ਸਮੇਂ ਹੀ ਸ਼੍ਰੀ (ਆਦਰ ਬੋਧਕ ਸ਼ਬਦ) ਅੰਮ੍ਰਿਤਸਰ ਵਿੱਚ ਤਬਦੀਲ ਹੋ ਗਿਆ। ਗੁਰੂ ਅਮਰਦਾਸ ਪਾਤਸ਼ਾਹ ਦੀ ਆਗਿਆ ਨਾਲ ਇਸ ਨਗਰ ਨੂੰ ਹੋਂਦ ਵਿੱਚ ਲਿਆਉਣ ਦਾ ਕਾਰਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਰੰਭਿਆ, ਜਿਸਨੂੰ ਬਾਅਦ ਵਿੱਚ ਗੁਰੂ ਅਰਜੁਨ ਪਾਤਸ਼ਾਹ ਜੀ ਨੇ ਸੰਪੂਰਨ ਕਰਵਾਇਆ। ਇਸ ਨਗਰ ਵਿੱਚ ਜਿਥੇ ਗੁਰੂ ਸਾਹਿਬ ਜੀ ਨੇ ਆਰਥਿਕ ਤੌਰ ‘ਤੇ ਇੱਕ ਚੰਗੇ ਸਮਾਜੀ ਪ੍ਰਬੰਧ ਲਈ ਕਈ ਤਰ੍ਹਾਂ ਦੇ ਵਾਪਰੀਆਂ ਅਤੇ ਕਿਰਤੀਆਂ ਨੂੰ ਇਥੇ ਵਸਾਇਆ ਉਥੇ ਨਾਲ ਹੀ ਧਾਰਮਿਕ ਪੱਖ ਤੋਂ ਇਸ ਨਗਰ ਨੂੰ ਚਾਰ ਚੰਨ ਲਾਉਦਿਆਂ ਹੋਇਆਂ ”ਦਰਬਾਰ ਸਾਹਿਬ” ਦੀ ਉਸਾਰੀ ਭੀ ਕਾਰਵਾਈ।

Read More »

ਗ਼ੁਲਾਮ ਅਲੀ ਦੇ ਗ਼ੁਲਾਮ- ਸਿਰਦਾਰ ਪ੍ਰਭਦੀਪ ਸਿੰਘ

ਗੁਰਬਾਣੀ ਮਨੁੱਖ ਦੇ ਜੀਵਨ ਦੀ ਥੰਮੀ ਦੀ ਨਿਆਈਂ ਹੈ, ਜਾਂ ਕਹਿ ਲਵੋ ਕਿ ਮਨੁੱਖ ਨੂੰ ਮਨੁੱਖ ਗੁਰਬਾਣੀ ਹੀ ਬਣਾਉਦੀ ਹੈ ਨਹੀਂ ਤਾਂ ਇਹ ਲੱਖਾਂ ਸਾਲਾਂ ਦੇ ਸਫਰ ਤੋਂ ਬਾਅਦ ਆਪਣੇ ਪਕੜ ਦਾਦੇ ਚਾਰ ਲੱਤਾਂ ਵਾਲੇ ਬਾਂਦਰ ਦਾ ਥੋੜਾ ਸੁਧਰਿਆ ਹੋਇਆ ਰੂਪ ਦੋ ਲੱਤਾਂ ਵਾਲਾ ਬਾਂਦਰ ਹੀ ਹੈ। ਅਗਰ ਇਸ ਗੱਲ ਦੀ ਗਹਿਰਾਈ ਤੱਕ ਪਹੁੰਚਿਆ ਜਾਵੇ ਤਾਂ ਇਹ ਭੀ ਸੰਭਵ ਹੋ ਸਕਦਾ ਹੈ, ਕਿ ਸਾਡੇ ਵੱਡੇ ਵਡੇਰਿਆਂ (ਬਾਂਦਰਾਂ) ਨੇ ਸਾਡੀਆਂ ਬੇਵਫਾਈਆਂ ਨੂੰ ਤੱਕ ਤੇ ਸਾਨੂੰ ਆਪਣੇ ਕਬੀਲੇ ਵਿੱਚੋ ਕਦੇ ਦਾ ਬੇਦਖਲ ਕੀਤਾ ਹੋਵੇ।

Read More »

ਫਤਿਹ ਦਰਸ਼ਨ ਅਤੇ ਬਾਬਾ ਬੰਦਾ ਸਿੰਘ ਬਹਾਦਰ- ਸਿਰਦਾਰ ਪ੍ਰਭਦੀਪ ਸਿੰਘ

ਇਤਹਾਸ ਗਵਾਹ ਹੈ ਦੁਨੀਆਂ ਵਿੱਚ ਜੋ ਭੀ ਕੋਈ ਜਰਨੈਲ ਹੋਇਆ ਹੈ ਅੱਖਰ ਕਤਲ (Character Assassination) ਉਸਦੀ ਇਨਕਲਾਬੀ ਪਿਰਤ ਨੂੰ ਪਿੱਛੜ ਇਨਕਲਾਬ ਦਾ ਮੋੜਾ ਦੇਣ ਦੀ ਇੱਕ ਖਤਰਨਾਕ ਪ੍ਰਕਿਰਿਆ ਰਹੀ ਹੈ । ਐਸਾ ਹੀ ਇੱਕ ਵਰਤਾਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਦਰਭ ਵਿੱਚ ਵਾਪਰਦਾ ਹੈ। ਦੁਸ਼ਮਨ ਵੱਲੋਂ ਕਿਸੇ ਭੀ ਹਥਿਆਰ ਦੀ ਅਜਮਾਇਸ਼ ਉੱਤੇ ਸ਼ੰਕਾ ਨਹੀਂ ਕੀਤੀ ਜਾ ਸਕਦੀ, ਪਰ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਆਪਣੇ ਹੀ ਇੱਕ ਵਿਰੋਧੀ ਧੜੇ ਦਾ ਰੂਪ ਧਾਰ ਕੇ ਅੱਖਰ ਕਤਲ ਵਰਗੇ ਕੋਝੇ ਹਥਿਆਰ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ।

Read More »

ਦੇਸ਼ ਕੌਮ – ਭਾਗ ਪਹਿਲਾ – ਪ੍ਰਭਦੀਪ ਸਿੰਘ

ਜਦੋਂ ਅਸੀਂ ਇਸ ਸ਼ਬਦ ਨੂੰ ਬਾਹਰੀ ਨੁਕਤਾ ਨਜ਼ਰ ਨਾਲ ਦੇਖਦੇ ਹਾਂ, ਤਾਂ ਬੜਾ ਸਰਲ ਅਤੇ ਸਿੱਧਾ ਸਾਦਾ ਜਿਹਾ ਇਸ ਸ਼ਬਦ ਦਾ ਅਰਥ ਭਾਵ ਸਾਡੇ ਹਿਰਦਿਆਂ ‘ਤੇ ਉਕਰਿਆ ਹੋਇਆ ਹੈ ਅਤੇ ਇਸ ਸ਼ਬਦ ਨੂੰ ਅਸੀਂ ਇੱਕ ਪੂਰਨ ਸ਼ਬਦ ਦੇ ਰੂਪ ਵਿੱਚ ਹੀ ਦੇਖਦੇ ਹਾਂ। ਪਰ ਅਸਲ ਵਿੱਚ ਇਹ ਸ਼ਬਦ ਜਿੰਨਾ ਹੀ ਬਾਹਰੀ ਤੌਰ ‘ਤੇ ਸਰਲ ਜਾਪਦਾ ਹੈ, ਉਨਾਂ ਹੀ ਗੁੰਝਲਦਾਰ ਬੁਝਾਰਤ ਦੀ ਨਿਆਈਂ ਹੈ। ਬਿੱਪਰ ਵੱਲੋਂ ਇਜ਼ਾਦ ਕੀਤਾ ਗਿਆ ਇਹ ਮਿਸ਼ਰਤ ਸ਼ਬਦ ਸਿੱਖਾਂ ਜਾਂ ਭਾਰਤ ਵਿੱਚ ਰਹਿਣ ਵਾਲੀਆਂ ਹੋਰ ਘੱਟ ਗਿਣਤੀਆਂ ਲਈ ਇੱਕ ਧੀਮੀ ਗਤੀ ਵਾਲੇ ਜਹਿਰ (Slow Poison) ਦੇ ਰੂਪ ਵਿੱਚ ਕੰਮ ਕਰ ਰਿਹਾ ਹੈ।

Read More »

ਹਿੰਦੁਸਤਾਨ ਡਰਾਇਆ – ਸਿਰਦਾਰ ਪ੍ਰਭਦੀਪ ਸਿੰਘ

ਆਰ ਐਸ ਐਸ ਦੇ ਪੰਜਾਬ ਸੂਬੇ ਦੇ ਸੈਕਟਰੀ ਯਸ਼ ਗਿਰੀ ਦਾ ਇੱਕ ਛੋਟਾ ਜਿਹਾ ਬਿਆਨ ਪੜਨ ਨੂੰ ਮਿਲਿਆ ਜਿਸ ਵਿੱਚ ਹਰ ਵਾਰ ਦੀ ਤਰਾਂ ਫਿਰ ਉਹੋ ਬੀਨ ਵਜਾਈ ਗਈ ਕਿ ਸਿੱਖ, ਕ੍ਰਿਸ਼ਚਨ, ਬੋਧੀ ਅਤੇ ਭਾਰਤ ਦੇ ਹੋਰ ਧਰਮਾਂ ਵਾਲਿਆਂ ਦੀ ਬੁਨਿਆਦ ਕੇਵਲ ਹਿੰਦੂ ਹੀ ਹਨ। ਇਹਨਾਂ ਦੇ ਵੱਡ ਵਡੇਰੇ ਹਿੰਦੂਆਂ ਦੀ ਅੰਸ਼ ਸੀ। ਇਸ ਤੋਂ ਥੋੜਾ ਹੋਰ ਅੱਗੇ ਵੱਧਦੇ ਹੋਏ ਯਸ਼ ਗਿਰੀ ਨੇ ਇਹ ਭੀ ਕਹਿ ਦਿੱਤਾ ਕਿ ਜੋ ਭਾਰਤ ਵਿੱਚ ਰਹਿੰਦਾ ਹੈ ਉਹ ਭਾਵੇਂ ਗੁਰਦਵਾਰੇ ਜਾਵੇ, ਮਸੀਤ ਜਾਵੇ ਜਾਂ ਕਿਸੇ ਵੀ ਹੋਰ ਧਾਰਮਿਕ ਅਸਥਾਨ ਤੇ ਜਾਵੇ ਉਹ ਹਿੰਦੂ ਹੀ ਰਹਿੰਦੇ ਹਨ ਕਿਉਂ ਕਿ ਇਹਨਾਂ ਦੀਆਂ ਪਿਛਲੀਆਂ ਕੁੱਲਾਂ ਹਿੰਦੂਆਂ ਦਾ ਹਿੱਸਾ ਰਹੀਆਂ ਹਨ।

Read More »