ਹਿੰਦੁਸਤਾਨ ਡਰਾਇਆ – ਸਿਰਦਾਰ ਪ੍ਰਭਦੀਪ ਸਿੰਘ

ਆਰ ਐਸ ਐਸ ਦੇ ਪੰਜਾਬ ਸੂਬੇ ਦੇ ਸੈਕਟਰੀ ਯਸ਼ ਗਿਰੀ ਦਾ ਇੱਕ ਛੋਟਾ ਜਿਹਾ ਬਿਆਨ ਪੜਨ ਨੂੰ ਮਿਲਿਆ ਜਿਸ ਵਿੱਚ ਹਰ ਵਾਰ ਦੀ ਤਰਾਂ ਫਿਰ ਉਹੋ ਬੀਨ ਵਜਾਈ ਗਈ ਕਿ ਸਿੱਖ, ਕ੍ਰਿਸ਼ਚਨ, ਬੋਧੀ ਅਤੇ ਭਾਰਤ ਦੇ ਹੋਰ ਧਰਮਾਂ ਵਾਲਿਆਂ ਦੀ ਬੁਨਿਆਦ ਕੇਵਲ ਹਿੰਦੂ ਹੀ ਹਨ। ਇਹਨਾਂ ਦੇ ਵੱਡ ਵਡੇਰੇ ਹਿੰਦੂਆਂ ਦੀ ਅੰਸ਼ ਸੀ। ਇਸ ਤੋਂ ਥੋੜਾ ਹੋਰ ਅੱਗੇ ਵੱਧਦੇ ਹੋਏ ਯਸ਼ ਗਿਰੀ ਨੇ ਇਹ ਭੀ ਕਹਿ ਦਿੱਤਾ ਕਿ ਜੋ ਭਾਰਤ ਵਿੱਚ ਰਹਿੰਦਾ ਹੈ ਉਹ ਭਾਵੇਂ ਗੁਰਦਵਾਰੇ ਜਾਵੇ, ਮਸੀਤ ਜਾਵੇ ਜਾਂ ਕਿਸੇ ਵੀ ਹੋਰ ਧਾਰਮਿਕ ਅਸਥਾਨ ਤੇ ਜਾਵੇ ਉਹ ਹਿੰਦੂ ਹੀ ਰਹਿੰਦੇ ਹਨ ਕਿਉਂ ਕਿ ਇਹਨਾਂ ਦੀਆਂ ਪਿਛਲੀਆਂ ਕੁੱਲਾਂ ਹਿੰਦੂਆਂ ਦਾ ਹਿੱਸਾ ਰਹੀਆਂ ਹਨ।